ਸਟੇਜ ‘ਤੇ ਲੜਕੀਆਂ ਨੂੰ ਵੇਖ ਸੀਟੀ ਮਾਰਨ ਵਾਲਿਆਂ ਦੀ ਬੱਬੂ ਮਾਨ ਨੇ ਕੀਤੀ ਚੰਗੀ ਲਾਹ ਪਾਹ

ਸਟੇਜ ‘ਤੇ ਲੜਕੀਆਂ ਨੂੰ ਵੇਖ ਸੀਟੀ ਮਾਰਨ ਵਾਲਿਆਂ ਦੀ ਬੱਬੂ ਮਾਨ ਨੇ ਕੀਤੀ ਚੰਗੀ ਲਾਹ ਪਾਹ, ਦੇਖੋ ਵੀਡੀਓ : ਬੱਬੂ ਮਾਨ ਪੰਜਾਬ ਦੇ ਸਭ ਤੋਂ ਵੱਧ ਫੈਨ ਫਾਲਵਿੰਗ ਫੈਨਜ਼ ਵਾਲੇ ਗਾਇਕਾਂ ਚੋਂ ਹਨ ਜਿੰਨ੍ਹਾਂ ਦੇ ਕੱਟੜ ਫੈਨ ਉਹਨਾਂ ਦੀ ਹਰ ਇੱਕ ਵੀਡੀਓ ਨੂੰ ਕਾਫੀ ਪਿਆਰ ਦਿੰਦੇ ਹਨ। ਕਲਾਕਾਰ ਬੱਬੂ ਮਾਨ ਦਾ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ। ਇਹ ਵੀਡੀਓ ਹੈ ਬਠਿੰਡਾ ਦੇ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਟ ਕਾਲਜ ਦਾ ਜਿੱਥੇ ਕੁਝ ਦਿਨ ਪਹਿਲਾਂ ਬੱਬੂ ਮਾਨ ਅਖਾੜਾ ਲਗਾਉਣ ਪਹੁੰਚੇ।

View this post on Instagram

Baba Farid Group of institutions Bathinda #babbumaan

A post shared by Babbu Maan™ (@thebabbumaan9) on

ਬੱਬੂ ਮਾਨ ਨੂੰ ਦੇਖਣ ਅਤੇ ਸੁਣਨ ਲਈ ਉੱਥੇ ਠਾਠਾਂ ਮਾਰਦਾ ਇਕੱਠ ਪਹੁੰਚਿਆ ਸੀ। ਦੋ ਲੜਕੀਆਂ ਸਟੇਜ ‘ਤੇ ਬੱਬੂ ਮਾਨ ਨਾਲ ਸੈਲਫੀ ਖਿਚਵਾਉਣ ਲਈ ਆਈਆਂ ਤਾਂ ਕੁਝ ਮਨਚਲੇ ਲੜਕੇ ਉਹਨਾਂ ਲੜਕੀਆਂ ਨੂੰ ਵੇਖ ਸੀਟੀਆਂ ਵਜਾਉਣ ਲੱਗ ਗਏ। ਫਿਰ ਕੀ ਸੀ, ਇਸ ਹਰਕਤ ਨੂੰ ਬੱਬੂ ਮਾਨ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਹਨਾਂ ਸਟੇਜ ਤੋਂ ਹੀ ਉਹਨਾਂ ਮਨਚਲਿਆਂ ਨੂੰ ਝਾੜ ਪਾ ਦਿੱਤੀ। ਅਤੇ ਨਾਲ ਖੜੇ ਲੋਕਾਂ ਨੂੰ ਉਹਨਾਂ ਦੇ ਦੋ ਚਪੇੜਾਂ ਲਗਾਉਣ ਲਈ ਕਿਹਾ।

Source

Post Author: saadaludhiana

Leave a Reply

Your email address will not be published. Required fields are marked *